ਪ੍ਰਬੰਧਕੀ(root) ਖਾਤੇ ਨੂੰ ਸਿਰਫ ਪ੍ਰਬੰਧਨ ਲਈ ਹੀ ਵਰਤੋਂ। ਇੱਕ ਵਾਰ ਤੁਹਾਡੀ ਇੰਸਟਾਲੇਸ਼ਨ ਸਮਾਪਤ ਹੋ ਜਾਵੇ ਤਾਂ ਤੁਸੀਂ ਆਮ ਵਰਤੋਂ ਲਈ ਪ੍ਰਬੰਧਕ ਤੋਂ ਬਿਨਾਂ ਹੋਰ ਖਾਤਾ ਬਣਾਉ ਅਤੇ su - ਨੂੰ ਵਰਤਕੇ ਪ੍ਰਬੰਧਕ ਦੇ ਅਧਿਕਾਰ ਲਵੋ। ਜੇਕਰ ਤੁਹਾਨੂੰ ਛੇਤੀ ਨਾਲ ਕੁਝ ਨਿਰਧਾਰਿਤ ਕਰਨ ਦੀ ਜ਼ਰੂਰਤ ਹੈ। ਇਹ ਸਧਾਰਨ ਨਿਯਮ ਤੁਹਾਡੇ ਸਿਸਟਮ ਤੇ ਗਲਤ ਕਮਾਂਡ ਨਾਲ ਹੋਣ ਵਾਲੇ ਨੁਕਸਾਨ ਦੀ ਸੰਭਾਵਨਾ ਨੂੰ ਘੱਟ ਕਰ ਦਿੰਦੇ ਹਨ।