ਇੰਸਟਾਲੇਸ਼ਨ ਦੀ ਕਾਰਵਾਈ ਦੌਰਾਨ ਤੁਸੀਂ ਮਾਊਸ ਤੇ ਕੀ-ਬੋਰਡ ਨਾਲ ਵੱਖੋ-ਵੱਖ ਪਰਦਿਆਂ ਤੇ ਏਧਰ-ਓਧਰ ਜਾ ਸਕਦੇ ਹੋ।
ਟੈਬ(Tab) ਸਵਿੱਚ ਨਾਲ ਤੁਸੀਂ ਪਰਦਿਆਂ ਵਿੱਚ ਤੁਸੀਂ ਏਧਰ-ਓਧਰ ਜਾ ਸਕਦੇ ਹੋ, ਉੱਪਰ ਤੇ ਹੇਠ ਦੇ ਤੀਰ ਦੇ ਨਿਸ਼ਾਨਾਂ ਨਾਲ, ਤੁਸੀਂ ਸੂਚੀ ਵਿੱਚ + ਅਤੇ - ਸਵਿੱਚਾਂ ਨਾਲ ਸੂਚੀਆਂ ਖੋਲ ਸਕਦੇ ਹੋ, ਜਦੋਂ ਕਿ Space ਅਤੇ Enter ਨਾਲ ਉਭਾਰੀ ਇਕਾਈ ਦੀ ਚੋਣ ਕਰ ਸਕਦੇ ਹਨ ਜਾਂ ਹਟਾ ਸਕਦੇ ਹੋ।
ਇਹਨਾਂ ਪਰਦਿਆਂ ਵਿੱਚ ਏਧਰ-ਓਧਰ ਜਾਣ ਲਈ ਅੱਗੇ ਅਤੇ ਪਿੱਛੇ ਬਟਨ ਵਰਤੋਂ। ਅੱਗੇ ਬਟਨ ਜਾਣਕਾਰੀ ਨੂੰ ਸੰਭਾਲਕੇ ਅਗਲੇ ਪਰਦੇ ਤੇ ਜਾਣ ਲਈ ਵਰਤੋਂ; ਬਟਨ ਪਿੱਛੇ ਨੂੰ ਪਿਛਲੇ ਪਰਦੇ ਤੇ ਜਾਣ ਲਈ ਵਰਤੋਂ।
ਇਸ ਸਹਾਇਕ ਪਰਦੇ ਨੂੰ ਨਿਊਨਤਮ ਲਈ, ਬਟਨ ਸਹਾਇਤਾ ਓਹਲੇ ਨੂੰ ਦਬਾਉ।
ਜਾਰੀ ਸੂਚਨਾ ਉਹਨਾਂ ਫੀਚਰਾਂ ਦੀ ਝਲਕ ਦਿੰਦੀ ਹੈ, ਜੋ ਕਿ ਦਸਤਾਵੇਜ਼ਾਂ ਵਿੱਚ ਉਪਲੱਬਧ ਨਹੀ ਹਨ। ਜਾਰੀ ਸੂਚਨਾ ਨੂੰ ਵੇਖਣ ਲਈ ਤੁਸੀਂ ਜਾਰੀ ਸੂਚਨਾ ਬਟਨ ਨੂੰ ਦਬਾਉ ਅਤੇ ਇੱਕ ਨਵਾਂ ਝਰੋਖਾ ਖੁੱਲ ਜਾਵੇਗਾ, ਜਿਸ ਨੂੰ ਤੁਸੀਂ ਬੰਦ ਬਟਨ ਦਬਾਕੇ ਬੰਦ ਕਰ ਸਕਦੇ ਹੋ ਅਤੇ ਇੰਸਟਾਲੇਸ਼ਨ ਕਾਰਵਾਈ ਤੇ ਮੁਡ਼ ਜਾਰੀ ਰੱਖ ਸਕਦੇ ਹੋ।
ਤੁਸੀਂ ਇੰਸਟਾਲੇਸ਼ਨ ਨੂੰ ਕਿਸੇ ਵੀ ਸਮੇਂ ਵੀ ਰੱਦ ਕਰ ਸਕਦੇ ਹੋ, ਪਰ ਇੰਸਟਾਲ ਕਰਨ ਲਈ ਤਿਆਰ ਪਰਦੇ ਤੋਂ ਪਹਿਲਾਂ । ਜਦੋ ਤੁਸੀਂ ਅੱਗੇ ਬਟਨ ਨੂੰ ਇੰਸਟਾਲ ਕਰਨ ਲਈ ਤਿਆਰ ਤੇ ਦਬਾ ਦਿੱਤਾ, ਤਾਂ ਪੈਕੇਜ ਇੰਸਟਾਲ ਹੋਣੇ ਸ਼ੁਰੂ ਹੋ ਜਾਣਗੇ ਅਤੇ ਡਾਟਾ ਡਿਸਕ ਤੇ ਲਿਖਿਆ ਜਾਣਾ ਸ਼ੁਰੂ ਹੋ ਜਾਵੇਗਾ। ਇਸ ਪਰਦੇ ਤੋਂ ਪਹਿਲਾਂ ਤੁਸੀਂ ਕਦੇ ਵੀ ਰੱਦ ਕਰਕੇ। ਆਪਣੇ ਸਿਸਟਮ ਨੂੰ ਸੁਰੱਖਿਅਤ ਮੁਡ਼-ਚਾਲੂ ਕਰ ਸਕਦੇ ਹੋ। (ਸਿਸਟਮ ਦਾ ਮੁਡ਼-ਚਾਲੂ ਬਟਨ ਵਰਤੋਂ ਜਾਂCtrl-Alt-Del ਵਰਤੋਂ)।